ਉੱਡ ਜਾਂਦੀ ਜਿਵੇਂ ਖੁਸ਼ਬੋਹ ਗੁਲਾਬ ਚੋਂ।
ਚੁੱਪ-ਚਾਪ ਵੇ ਮੈਂ ਤੁਰਪਈ ਪੰਜਾਬ ਚੋਂ।
ਵੇਲਾ ਸ਼ਾਮ ਦਾ ਸੀ, ਧੁੰਦ ਜਿਹੀ ਪੈਂਦੀ ਸੀ।
ਨਾਲ਼ੇ ਡਰਾਂ, ਨਾਲੇ ਕੋਲ ਤੇਰੇ ਬਈਂਦੀ ਸੀ।
ਤੇਰੇ ਹੰਜੂਆਂ ਨਾਲ ਭਿਜੀ ਉਹ ਚੂਨੀ
ਮੈਂ ਹਾਲੇ ਤੱਕ ਧੋਈ ਵੀ ਨਹੀਂ
ਜੇੜੇ ਰਾਵਾਂ ਉਤੇ ਲਬਦਾ ਏਂ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ ... :(
ਸਮਾਂ ਜਾਦੂ ਜੇਹਾ ਕਿਥੇ ਗਿਆ ਖਿੰਡ ਵੇ ?
ਕੋਠੇ ਉਤੋਂ ਦਿਸਦਾ ਸੀ ਤੇਰਾ ਪਿੰਡ ਵੇ।
ਵੇਲ ਜਦੋਂ ਮਿਲਦੀ ਸੀ ਕੰਮਾਂ-ਕਾਰਾਂ ਤੋਂ
ਕਟ-ਕਟ ਰੱਖੇ ਗੀਤ ਅਖਬਾਰਾਂ ਚੋਂ।
ਓਹਨਾ ਦਿੰਨਾ ਵਿਚ ਲਿਖੀ ਜੇੜ੍ਹੀ ਡਾਇਰੀ
ਮੈਂ ਹਾਲ਼ੇ ਤੱਕ ਛੋਈ ਵੀ ਨਹੀਂ
ਜੇੜੇ ਰਾਵਾਂ ਉਤੇ ਲਬਦਾ ਏਂ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ ... :(
ਹੁਣ ਪੈਲਾਂ ਵਾਂਗ ਖ਼ਾਬ ਮੈਂ ਸਜਾਉਂਦੀ ਨਾ
ਕੰਮ ਤੋਂ ਬਗ਼ੈਰ ਕਿਸੇ ਨੂੰ ਬੁਲਾਉਂਦੀ ਨਾ
ਰਬ ਜਾਣੇ ਏਡਾ ਦੁੱਖ ਕਿਵੇਂ ਸਹਿਗਈ ਮੈਂ।
ਖੌਰੇ ਲੋਕਾਂ ਵਾਂਗੂ ਦੌੜ ਵਿਚ ਪੈਗੀ ਮੈਂ
ਸਾਰਾ ਦਿਲ 'ਚ ਗੁਬਾਰ ਦੱਬੀ ਬੈਠੀ
ਮੈਂ ਚੱਜ ਨਾਲ ਰੋਈ ਵੀ ਨਹੀਂ
ਚੁੱਪ-ਚਾਪ ਵੇ ਮੈਂ ਤੁਰਪਈ ਪੰਜਾਬ ਚੋਂ।
ਵੇਲਾ ਸ਼ਾਮ ਦਾ ਸੀ, ਧੁੰਦ ਜਿਹੀ ਪੈਂਦੀ ਸੀ।
ਨਾਲ਼ੇ ਡਰਾਂ, ਨਾਲੇ ਕੋਲ ਤੇਰੇ ਬਈਂਦੀ ਸੀ।
ਤੇਰੇ ਹੰਜੂਆਂ ਨਾਲ ਭਿਜੀ ਉਹ ਚੂਨੀ
ਮੈਂ ਹਾਲੇ ਤੱਕ ਧੋਈ ਵੀ ਨਹੀਂ
ਜੇੜੇ ਰਾਵਾਂ ਉਤੇ ਲਬਦਾ ਏਂ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ ... :(
ਸਮਾਂ ਜਾਦੂ ਜੇਹਾ ਕਿਥੇ ਗਿਆ ਖਿੰਡ ਵੇ ?
ਕੋਠੇ ਉਤੋਂ ਦਿਸਦਾ ਸੀ ਤੇਰਾ ਪਿੰਡ ਵੇ।
ਵੇਲ ਜਦੋਂ ਮਿਲਦੀ ਸੀ ਕੰਮਾਂ-ਕਾਰਾਂ ਤੋਂ
ਕਟ-ਕਟ ਰੱਖੇ ਗੀਤ ਅਖਬਾਰਾਂ ਚੋਂ।
ਓਹਨਾ ਦਿੰਨਾ ਵਿਚ ਲਿਖੀ ਜੇੜ੍ਹੀ ਡਾਇਰੀ
ਮੈਂ ਹਾਲ਼ੇ ਤੱਕ ਛੋਈ ਵੀ ਨਹੀਂ
ਜੇੜੇ ਰਾਵਾਂ ਉਤੇ ਲਬਦਾ ਏਂ ਮੈਨੂੰ
ਵੇ ਓਥੇ ਹੁਣ ਕੋਈ ਵੀ ਨਹੀਂ ... :(
ਹੁਣ ਪੈਲਾਂ ਵਾਂਗ ਖ਼ਾਬ ਮੈਂ ਸਜਾਉਂਦੀ ਨਾ
ਕੰਮ ਤੋਂ ਬਗ਼ੈਰ ਕਿਸੇ ਨੂੰ ਬੁਲਾਉਂਦੀ ਨਾ
ਰਬ ਜਾਣੇ ਏਡਾ ਦੁੱਖ ਕਿਵੇਂ ਸਹਿਗਈ ਮੈਂ।
ਖੌਰੇ ਲੋਕਾਂ ਵਾਂਗੂ ਦੌੜ ਵਿਚ ਪੈਗੀ ਮੈਂ
ਸਾਰਾ ਦਿਲ 'ਚ ਗੁਬਾਰ ਦੱਬੀ ਬੈਠੀ
ਮੈਂ ਚੱਜ ਨਾਲ ਰੋਈ ਵੀ ਨਹੀਂ
Comments (0)
The minimum comment length is 50 characters.