ਸ ਰ ਗ ਮ
ਮ ਗ ਰ
ਮ ਗ ਰ ਸ
ਨ ਸ ਨ ਧ
ਮ ਪ ਨ ਰ
ਗ ਰ ਸ
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ
ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ
ਉਹ ਸੱਜੇ ਪਾਸੇ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ
ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ
ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ
ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ
ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ
ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ
ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ
ਜਿਉਣ ਦਾ ਵਸੀਲਾ ਇੱਕ ਲੱਭਾ
ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ
ਹੋਰ ਕਰਨਾ ਪਿਆ ਜੀ ਲੱਲਾ-ਭੱਭਾ

Comments (0)
The minimum comment length is 50 characters.